ਕੁਝ ਸਾਲ ਪਹਿਲਾਂ ਲੁਧਿਆਣਾ ਵਿਚ ਅਮਰਜੀਤ ਸਿੰਘ ਗਰੇਵਾਲ ਹੋਰਾਂ ਦੇ ਉਦਮ ਨਾਲ ਕਵਿਤਾ ਉਤਸਵ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਨੱਬੇਵਿਆਂ ਦੇ ਅਖੀਰ ਵਿਚ ਕੁਝ ਸਾਲ ਲਗਾਤਾਰ ਅਜਿਹੇ ਕਵਿਤਾ ਉਤਸਵ ਲਗਦੇ ਰਹੇ ਹਨ। ਹੁਣ ਕੁਝ ਸਾਲ ਤੋਂ ਇਸ ਸਿਲਸਿਲਾ ਮੱਠਾ ਪੈ ਗਿਆ ਸੀ। ਕਾਫੀ ਚਿਰ ਬਾਅਦ ਹੁਣ ਅਜਿਹਾ ਹੀ ਕਵਿਤਾ ਉਤਸਵ ਖੇਤਬਾੜੀ ਯੂਨੀਵਰਸਿਟੀ ਵਿਚ 13 ਅਤੇ 14 ਮਾਰਚ ਨੂੰ ਹੋ ਰਿਹਾ ਹੈ। ਇਸ ਵਾਰ ਇਸ ਨੂੰ ਉਤਰ ਪੂਰਬ ਅਤੇ ਉਤਰੀ ਭਾਰਤ ਦੀ ਕਵਿਤਾ ਦੇ ਸਾਂਝੇ ਕਵਿਤਾ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ। ਦਿਲੀ ਸਾਹਿਤ ਅਕਾਦਮੀ ਅਤੇ ਸ਼ਬਦਲੋਕ ਲੁਧਿਆਣਾ ਵਲੋਂ ਸਾਂਝੇ ਤੌਰ ਤੇ ਮਨਾਏ ਜਾ ਰਹੇ ਇਸ ਉਤਸਵ ਵਿਚ ਵਿਚ ਅਕਾਦਮਿਕ ਸੈਸ਼ਨ ਰੱਖੇ ਗਏ ਹਨ ਅਤੇ ਇਸ ਤੋਂ ਇਲਾਵ ਬਹੁ ਭਾਸ਼ੀ ਅਖੀਰਲੇ ਦਿਨ ਪੰਜਾਬੀ ਕਵੀ ਦਰਬਾਰ ਹੋਵੇਗਾ। ਡਾ ਐਸ ਐਸ ਨੂਰ, ਵਾਈਸ ਪ੍ਰੈਜ਼ੀਡੈਂਟ ਸਾਹਿਤ ਅਕਾਦਮੀ ਇਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਪੰਜਾਬੀ ਤੋਂ ਇਲਾਵਾ ਬੰਗਾਲੀ, ਨੇਪਾਲੀ, ਰਾਜਸਥਾਨੀ, ਕਸ਼ਮੀਰੀ, ਮਨੀਪੁਰੀ, ਅਸਾਮੀ, ਉਰਦੂ ਅਤੇ ਹਿੰਦੀ ਦੇ ਕਵੀ ਸ਼ਾਮਲ ਹੋਣਗੇ। ਅਕਾਦਮਿਕ ਸੈਸ਼ਨਾਂ ਵਿਚ ਬੰਗਾਲੀ, ਪੰਜਾਬੀ, ਉਤਰ ਪੂਰਬ, ਅਤੇ ਉਤਰੀ ਖੇਤਰ ਦੀ ਕਵਿਤਾ ਤੇ ਵੱਖੋ ਵੱਖਰੀ ਵਿਚਾਰ ਚਰਚਾ ਹੋਵੇਗੀ।
ਕਵਿਤਾ ਉਤਸਵਾਂ ਦੀ ਪਰੰਪਰਾ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਝਣ ਅਤੇ ਉਸਦਾ ਸਹੀ ਮੁਲਾਂਕਣ ਕਰਨ ਦੇ ਮਾਮਲੇ ਵਿਚ ਬਹੁਤ ਅਹਿਮ ਰੋਲ ਨਿਭਾਇਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪਿਛਲੇ ਦਸ ਕੁ ਸਾਲਾਂ ਦੌਰਾਨ ਪੰਜਾਬੀ ਕਵਿਤਾ ਅਤੇ ਕਾਵਿ ਅਲੋਚਨਾ ਵਿਚ ਆਏ ਨਵੇਂ ਰੁਝਾਨ ਦਾ ਰੂਪ ਇਨ੍ਹਾਂ ਕਵਿਤਾ ਉਤਸਵਾਂ ਨਾਲ ਹੀ ਨਿਖਰਿਆ।
ਟਿੱਪਣੀ ਕਰੋ ਜਾਂ ਕੁਝ ਪੁੱਛੋ