ਨਾਦ

contemporary punjabi poetry

About

ਇਕ ਗੱਲ ਮੈਨੂੰ ਹਮੇਸ਼ਾ ਤਕਲੀਫ ਦਿੰਦੀ ਹੈ ਕਿ ਜਦ ਵੀ ਸਮਕਾਲੀ ਪੰਜਾਬੀ ਕਵਿਤਾ ਬਾਰੇ ਔਨਲਾਈਨ ਸਰਚ ਕਰਨ ਲੱਗੋ ਤਾਂ ਕੁæਝ ਵੀ ਪੱਲੇ ਨਹੀਂ ਪੈਂਦਾ। ਪੱਛਮੀ ਮੁਲਕਾਂ ਵਿਚ ਰਹਿਣ ਵਾਲੇ ਇਕ ਦੋ ਸ਼ਾਇਰਾਂ ਤੋਂ ਬਿਨਾਂ ਸਮਕਾਲੀ ਪੰਜਾਬੀ ਕਵਿਤਾ ਦੇ ਕਿਸੇ ਵੀ ਗੰਭੀਰ ਤੇ ਨੁਮਾਇੰਦਾ ਕਵੀ ਦੀ ਕਵਿਤਾ ਇੰਟਰਨੈੱਟ ਤੇ ਨਹੀੰ ਮਿਲਦੀ। ਜਿਹੜੇ ਕੁਝ ਲੋਕ ਨੈੱਟ ਤੇ ਹਾਜ਼ਰ ਹਨ, ਉਹ ਆਧੁਨਿਕ ਪੰਜਾਬੀ ਕਵਿਤਾ ਦੀ ਨੁਮਾਇੰਦਗੀ ਨਹੀਂ ਕਰਦੇ। ਮੇਰੀ ਜਾਣਕਾਰੀ ਮੁਤਾਬਕ ਅਮਰਜੀਤ ਚੰਦਨ, ਅਜਮੇਰ ਰੋਡੇ, ਪਰਮਿੰਦਰ ਸੋਢੀ ਆਦਿ ਦੋ ਚਾਰ ਨਾਵਾਂ ਤੋਂ ਬਿਨਾਂ ਹੋਰ ਕਿਸੇ ਸਮਕਾਲੀ ਕਵੀ ਦੀ ਇੰਟਰਨੈਟ ਤੇ ਹਾਜ਼ਰੀ ਨਹੀਂ। ਜੇ ਮੈਂ ਨਵੀਂ ਪੰਜਾਬੀ ਕਵਿਤਾ ਦੇ 50 ਨੁਮਾਇੰਦਾ ਕਵੀਆਂ ਦੀ ਲਿਸਟ ਬਣਾਵਾਂ ਤੋਂ ਮੁਸ਼ਕਲ ਨਾਲ 5-7 ਨਾਂ ਅਜਿਹੇ ਹੋਣਗੇ, ਜਿਨ੍ਹਾਂ ਦੀ ਬਲੋਗ ਜਾਂ ਕਿਸੇ ਹੋਰ ਰੂਪ ਵਿਚ ਇੰਟਰਨੈਟ ਤੇ ਹਾਜ਼ਰੀ ਹੋਵੇਗੀ। ਜਿਨ੍ਹਾਂ ਵਿਚ ਮੈਂ ਸਵਰਨਜੀਤ ਸਵੀ, ਗੁਰਪ੍ਰੀਤ, ਜਸਵੰਤ ਜ਼ਫਰ ਦਾ ਜ਼ਿਕਰ ਕਰ ਸਕਦਾ ਹਾਂ। ਇਸੇ ਸੋਚ ਨਾਲ ਮੈਂ ਇਹ ਬਲੋਗ ਸ਼ੁਰੂ ਕਰ ਲਿਆ ਕਿ ਕਿਉਂ ਨਾ ਸਮਕਾਲੀ ਕਵਿਤਾ ਦੇ ਨੁਮਾਇੰਦਾ ਨਾਵਾਂ ਨੂੰ ਇਥੇ ਇਕੱਤਰ ਕੀਤਾ ਜਾਵੇ।  ਅਸੀਂ ਕੁਝ ਦੋਸਤਾਂ ਪਰਮਜੀਤ ਸੋਹਲ, ਸਵਰਨਜੀਤ ਸਵੀ, ਨੀਰੂ ਅਸੀਮ ਅਤੇ ਜਤਿੰਦਰਪ੍ਰੀਤ ਨੇ ਮਿਲਕੇ ਇਹ ਇਰਾਦਾ ਬਣਾਇਆ ਹੈ ਕਿ ਸਮਕਾਲੀ ਪੰਜਾਬੀ ਕਵਿਤਾ ਦੇ ਪ੍ਰਤੀਨਿਧ ਕਵੀਆਂ ਦੀ ਚੋਣਵੀਂ ਕਵਿਤਾ ਅਤੇ ਉਨ੍ਹਾਂ ਦੇ ਪ੍ਰੋਫਾਈਲ ਇਕੱਠੇ ਕੀਤੇ ਜਾਣ। ਪੰਜਾਬੀ ਕਵਿਤਾ ਦਾ ਹੋਰ ਕੋਈ ਸ਼ੁਭਚਿੰਤਕ ਇਸ ਕੰਮ ਵਿਚ ਸਾਡੇ ਨਾਲ ਹੱਥ ਵਟਾਉਣਾ ਚਾਹੁੰਦਾ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ।

ਸ਼ਮੀਲ

shameel8@gmail.com

ਸਰਪ੍ਰਸਤ

ਹਰੀਸ਼ ਜੈਨ
ਸੁਰਜੀਤ ਪਾਤਰ
ਅਮਰਜੀਤ ਗਰੇਵਾਲ
ਨਵਤੇਜ ਭਾਰਤੀ
ਅਜਮੇਰ ਰੋਡੇ

ਸੰਪਾਦਕੀ ਬੋਰਡ

ਸ਼ਮੀਲ
ਸਵਰਨਜੀਤ ਸਵੀ
ਪਰਮਜੀਤ ਸੋਹਲ
ਨੀਰੂ ਅਸੀਮ
ਜਤਿੰਦਰਪ੍ਰੀਤ

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: